ਮਨੋਵਿਗਿਆਨ ਸਮੂਹਿਕ ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਮਨੋਵਿਗਿਆਨ ਸਮੂਹਿਕ (psychology collective) ਸਮੂਹਿਕ ਵਤੀਰੇ ਨਾਲ ਸੰਬੰਧਤ ਸਮਾਜਿਕ ਮਨੋਵਿਗਿਆਨ ਦੀ ਸ਼ਾਖਾ। ਮਨੋਵਿਗਿਆਨ ਜੈਸਟਾਲਟ (psychology gestalt) ਮਨੋਵਿਗਿਆਨ, ਜਿਸ ਦਾ ਮੁੱਖ ਸੰਕਲਪ ਜੈਸਟਾਲਟ ਹੈ। ਜੈਸਟਾਲਟ ਨੂੰ ਅਧਿਐਨ/ਪਰੇਖਣ ਦੀ ਇਕ ਇਕਾਈ ਦਸਿਆ ਜਾਂਦਾ ਹੈ, ਜਿਸ ਦੀ ਵੰਡ ਨਹੀਂ ਕੀਤੀ ਜਾ ਸਕਦੀ। ਹਰ ਸੁਚੇਤ ਪ੍ਰਕਿਰਿਆ ਨੂੰ ਜੈਸਟਾਲਟ ਸਮਝਿਆ ਜਾਂਦਾ ਹੈ। ਇਸ ਵਿੱਚ ਸਮਝਿਆ ਜਾਂਦਾ ਹੈ, ਕਿ ਰਵਾਇਤੀ ਮਨੋਵਿਗਿਆਨ ਦੇ ਹਰ ਸੰਕਲਪ ਨੂੰ ਜੈਸਟਾਲਟ ਪ੍ਰਨਾਲੀ ਦੁਆਰਾ ਮੁੜ ਪਰਿਭਾਸ਼ਤ ਕੀਤਾ ਜਾ ਸਕਦਾ ਹੈ। ਖੇਤਰੀ ਸਿਧਾਂਤ ਜੈਸਟਾਲਟ ਸੋਚ ਦੀ ਹੀ ਇੱਕ ਸ਼ਾਖਾ ਹੈ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1296, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.